ਪਟਿਆਲਾ: ਸਕੂਲਾਂ ਵੱਲੋਂ ਫੀਸ ਮੰਗੇ ਜਾਣ ਤੇ ਸਕੂਲੀ ਵਿਦਿਆਰਥੀਆਂ ਤੇ ਮਾਪਿਆਂ ਨੇ ਅੱਜ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਾ ਦਿੱਤਾ ਤੇ ਜੰਮ ਕਿ ਭੜਾਸ ਕੱਢੀ। ਇਸ ਦੌਰਾਨ ਲੋਕਾਂ ਨੇ ਪ੍ਰਦਰਸ਼ਨ ਕੀਤਾ ਤੇ ਸਰਕਾਰ ਖਿਲ਼ਾਫ ਨਾਅਰੇਬਾਜ਼ੀ ਵੀ ਕੀਤੀ. ਇਸ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਨੂੰ 12 ਤਰੀਖ ਤੱਕ ਇੰਤਜ਼ਾਰ ਕਰਨਾ ਪਾਏਗਾ। ਇਸ ਮਾਮਲੇ ਸਬੰਧੀ ਅਦਾਲਤ ‘ਚ ਪਟੀਸ਼ਨ ਦਾਇਰ ਹੈ। ਉਸ ਤੇ ਸੁਣਵਾਈ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਹੁਣ ਇਸ ਮਾਮਲੇ ‘ਚ ਵਿਦਿਆਰਥੀਆਂ ਤੇ ਮਾਪਿਆਂ ਨੂੰ 12 ਜੂਨ ਤੱਕ ਇੰਤਜ਼ਾਰ ਕਰਨਾ ਪਾਏਗਾ। ਉਧਰ, ਮਾਪਿਆਂ ਨੇ ਫੈਸਲਾ ਹੱਕ ‘ਚ ਨਾ ਆਉਣ ਤੇ ਤਿੱਖੇ ਸੰਘਰਸ਼ ਦੀ ਵੀ ਚੇਤਾਵਨੀ ਦਿੱਤੀ ਹੈ।