ਪੰਜਾਬ ‘ਚ 56 ਨਵੇਂ ਕੋਰੋਨਾ ਕੇਸ, ਕੁੱਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 2700 ਪਾਰ ਹੋਈ
ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 56 ਨਵੇਂ ਕੇਸ ਸਾਹਮਣੇ ਆਏ ਹਨ।
ਮੰਗਲਵਾਰ ਨੂੰ 56 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 20, ਜਲੰਧਰ ਤੋਂ 5, ਲੁਧਿਆਣਾ 15, ਪਠਾਨਕੋਟ 3, ਮੁਹਾਲੀ 5, ਸੰਗਰੂਰ 5, ਪਟਿਆਲਾ ਤਰਨ ਤਾਰਨ ਅਤੇ ਰੋਪੜ ਤੋਂ ਇੱਕ- ਇੱਕ ਮਰੀਜ਼ ਸਾਹਮਣੇ ਆਇਆ ਹੈ।
ਅੱਜ ਕੁੱਲ੍ਹ 39 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ 12, ਪਟਿਆਲਾ 2, ਹੁਸ਼ਿਆਰਪੁਰ 9, ਐਸਬੀਐਸ ਨਗਰ 1, ਰੋਪੜ 9, ਫਤਿਹਗੜ੍ਹ ਸਾਹਿਬ 5 ਅਤੇ ਬਰਨਾਲਾ ਤੋਂ ਪੰਜ ਮਰੀਜ਼ ਸਿਹਤਯਾਬ ਹੋਏ ਹਨ।
ਸੂਬੇ ‘ਚ ਕੁੱਲ 136343 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2719 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2167 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 497 ਲੋਕ ਐਕਟਿਵ ਮਰੀਜ਼ ਹਨ।