ਜਲੰਧਰ ਦੇ ਪ੍ਰਾਈਵੇਟ ਸਕੂਲ ਦੇ ਬਾਹਰ ਮਾਪਿਆ ਨੇ ਕੀਤਾ ਹੰਗਾਮਾ, ਲਾਏ ਇਹ ਇਲਜ਼ਾਮ

ਜਲੰਧਰ ਦੇ ਇਲਾਕੇ ਮਾਡਲ ਟਾਉਨ ਸਥਿਤ ਦਇਆਨੰਦ ਮਾਡਲ ਸਕੂਲ ਦੇ ਬਾਹਰ 70 ਤੋਂ ਜਿਆਦਾ ਮਾਪਿਆ ਨੇ ਫੀਸ ਲੈਣ ਸੰਬੰਧੀ ਪ੍ਰਦਰਸ਼ਨ ਕੀਤਾ।ਬੱਚਿਆ ਦੇ ਮਾਪਿਆ ਨੇ ਕਿਹਾ ਕਿ ਸਕੂਲ ਆਨਲਾਈਨ ਪੜ੍ਹਾਈ ਦੇ ਨਾਮ ਉਤੇ ਫੀਸ ਦੇ ਲਈ ਦਬਾਅ ਬਣਾ ਰਿਹਾ ਹੈ। ਦੂਜਾ ਕਿਤਾਬਾਂ ਲੈਣ ਦੇ ਲੀ ਲਗਾਤਰ ਮੈਸੇਜ ਕਰ ਰਿਹਾ ਹੈ।

ਜਲੰਧਰ. ਸਿੱਖਿਆ ਵਿਭਾਗ ਨੇ ਆਨਲਾਈਨ ਪੜ੍ਹਾਈ ਕਰਵਾਉਣ ਵਾਲੇ ਸਕੂਲਾਂ ਨੂੰ ਟਿਊਸ਼ਨ ਫੀਸ ਲੈਣ ਦੀ ਆਗਿਆ ਦਿੱਤੀ ਹੈ ਉਸ ਸਮੇ ਤੋ ਹੀ ਪ੍ਰਾਈਵੇਟ ਸਕੂਲ ਲੁੱਟ ਦਾ ਅੱਡਾ ਬਣ ਗਿਆ ਹੈ। ਸਕੂਲ ਨੇ ਬੱਚਿਆ ਦੇ ਘਰਦਿਆ ਨੂੰ ਫੀਸ ਦੇਣ ਲਈ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਬਾਅਦ ਬੱਚਿਆ ਦੇ ਮਾਪਿਆਂ ਨੇ ਇਕੱਠੇ ਹੋ ਕੇ ਜਲੰਧਰ ਦੇ ਮਾਡਲ ਟਾਉਨ ਸਥਿਤ ਦਾਇਆਨੰਦ ਮਾਡਲ ਸਕੂਲ ਦੇ ਬਾਹਰ ਹੰਗਾਮਾ ਕਰਨਾ ਸ਼ੂਰੂ ਕਰ ਦਿੱਤਾ।

ਜਲੰਧਰ ਦੇ ਇਲਾਕੇ ਮਾਡਲ ਟਾਉਨ ਸਥਿਤ ਦਇਆਨੰਦ ਮਾਡਲ ਸਕੂਲ ਦੇ ਬਾਹਰ 70 ਤੋਂ ਜਿਆਦਾ ਮਾਪਿਆ ਨੇ ਫੀਸ ਲੈਣ ਸੰਬੰਧੀ ਪ੍ਰਦਰਸ਼ਨ ਕੀਤਾ। ਬੱਚਿਆ ਦੇ ਮਾਪਿਆ ਨੇ ਕਿਹਾ ਕਿ ਸਕੂਲ ਆਨਲਾਈਨ ਪੜ੍ਹਾਈ ਦੇ ਨਾਮ ਉਤੇ ਫੀਸ ਦੇ ਲਈ ਦਬਾਅ ਬਣਾ ਰਿਹਾ ਹੈ। ਦੂਜਾ ਕਿਤਾਬਾਂ ਲੈਣ ਦੇ ਲਈ ਲਗਾਤਰ ਮੈਸੇਜ ਕਰ ਰਿਹਾ ਹੈ।

ਮਾਪਿਆ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੋ ਮਹੀਨਿਆ ਤੋਂ ਕਾਰੋਬਾਰ ਬੰਦ ਪਏ ਹਨ। ਪੰਜਾਬ ਸਰਕਾਰ ਨੇ ਸਕੂਲ ਟਰਾਸਪੋਰਟ ਫੀਸ ਮੁਆਫ ਕਰਨ ਦਾ ਐਲਾਨ ਕੀਤਾ ਸੀ ਅਤੇ ਇਸ ਤੋਂ ਇਲਾਵਾ ਕਿਤਾਬਾਂ ਲੈਣ ਨੂੰ ਵੀ ਦਬਾਅ ਪਾ ਰਹੇ ਹਨ।ਲੋਕ ਪਹਿਲਾ ਹੀ ਪਰੇਸ਼ਾਨ ਹਨ ਅਤੇ ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਐਸ ਪੀ ਧਰਮਪਾਲ ਪਹੁੰਚੇ ਅਤੇ ਉਹਨਾਂ ਨੇ ਲੋਕਾਂ ਨੂੰ ਸ਼ਾਤ ਕੀਤਾ ਅਤੇ ਦੋ ਦਿਨ ਵਿਚ ਇਸ ਦਾ ਹੱਲ ਲੱਭਣ ਦਾ ਭਰੋਸਾ ਦਿੱਤਾ ਹੈ।

 

Leave A Reply

Your email address will not be published.