ਦਿੱਲੀ. ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਰੈਲੀ ਦੀ ਆਗਿਆ ਦੇ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਲ ਸਿੰਘ ਰਾਜੇਵਾਲ ਕੀਤੀ ਹੈ। ਰਾਮਲੀਲਾ ਗਰਾਉਂਡ ਦੀ ਥਾਂ ਇਹ ਜਗ੍ਹਾ ਬੁਰਾੜੀ ਮੈਦਾਨ ਵਿਖੇ ਦਿੱਤੀ ਗਈ ਹੈ। ਕੇਂਦਰ ਸਰਕਾਰ ਨਾਲ ਗੱਲਬਾਤ ਲਈ ਬਣੀ ਕਮੇਟੀ ਵਿੱਚ ਰਾਜੇਵਾਲ ਨੁਮਾਇੰਦੇ ਦੇ ਤੌਰ ਉਤੇ ਸ਼ਾਮਲ ਹਨ। ਉਨ੍ਹਾਂ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਗ੍ਰਹਿਮ ਮੰਤਰਾਲੇ ਵੱਲੋਂ ਮਿਲੇ ਸੁਨੇਹੇ ਵਿੱਚ ਦਿੱਲੀ ਵਿੱਚ ਰੈਲੀ ਦੀ ਆਗਿਆ ਦੇ ਦਿੱਤੀ ਗਈ ਹੈ। ਕਿਸਾਨਾਂ ਦੀ ਗਿਣਤੀ ਵਧੇਰੇ ਹੋਣ ਕਾਰਨ ਕਾਰਨ ਰਾਮਲੀਲਾ ਗਰਾਊਂਡ ਰੈਲੀ ਲਈ ਛੋਟਾ ਹੋਣਾ ਹੈ। ਇਸਲਈ ਦਿੱਲੀ ਦੇ ਬੁਰਾੜੀ ਮੈਦਾਨ ਵਿੱਚ ਰੈਲੀ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸਦੀ ਆਗਿਆ ਮਿਲਣ ਤੋਂ ਪੁਲਿਸ ਰਸਤੇ ਵਿੱਚ ਰੋਕ ਨਹੀਂ ਰਹੀ। 0 998,979 Share FacebookTwitterGoogle+ReddItWhatsAppPinterestEmail