ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਪੁਲਿਸ ਨੇ ਗਲ ਪਾਇਆ ਸਿਆਪਾ, ਅਧਿਕਾਰੀਆਂ ਤੱਕ ਫੈਲੀ ਦਹਿਸ਼ਤ

ਬਰਨਾਲਾ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਪੁਲਿਸ ਨੇ 273 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ, ਜਿਹੜਾ ਕੋਰੋਨਾ ਪੌਜ਼ੇਟਿਵ ਨਿਕਲਿਆ ਹੈ। ਇਹ ਨਸ਼ਾ ਤਸਕਰ ਮਲੇਰਕੋਟਲਾ ਦਾ ਰਹਿਣ ਵਾਲਾ ਹੈ।

0 990,026

ਬਰਨਾਲਾ: ਬਰਨਾਲਾ ਪੁਲਿਸ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਦਰਅਸਲ ਪੁਲਿਸ ਨੇ 273 ਗ੍ਰਾਮ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਸੀ, ਜਿਹੜਾ ਕੋਰੋਨਾ ਪੌਜ਼ੇਟਿਵ ਨਿਕਲਿਆ ਹੈ। ਇਹ ਨਸ਼ਾ ਤਸਕਰ ਮਲੇਰਕੋਟਲਾ ਦਾ ਰਹਿਣ ਵਾਲਾ ਹੈ।

ਹੁਣ ਨਸ਼ਾ ਤਸਕਰ ਨੂੰ ਫੜ੍ਹਣ ਵਾਲੇ ਪੁਲਿਸ ਕਰਮਚਾਰੀਆਂ ਤੇ ਸੰਪਰਕ ‘ਚ ਆਉਣ ਵਾਲੇ ਅੀਧਕਾਰੀਆਂ ਨੂੰ ਸਿਹਤ ਵਿਭਾਗ ਵਲੋਂ ਕੁਵਾਰੰਟੀਨ ਕੀਤਾ ਜਾਵੇਗਾ। ਤੇ ਸਾਰਿਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾਣਗੇ।

ਬਰਨਾਲਾ ‘ਚ ਹੁਣ ਤੱਕ ਕੋਰੋਨਾਵਾਇਰਸ ਦੇ 24 ਪੌਜ਼ੇਟਿਵ ਕੇਸ ਆ ਚੁਕੇ ਹਨ, ਜਿਨ੍ਹਾਂ ‘ਚੋਂ 21 ਮਰੀਜ਼ ਠੀਕ ਹੋ ਕੇ ਆਪਣੇ ਘਰ ਵੀ ਜਾ ਚੁਕੇ ਹਨ। ਜਦਕਿ ਇੱਕ ਦੀ ਮੌਤ ਹੋ ਚੁਕੀ ਹੈ। ਇਸ ਨਾਲ ਹੁਣ ਜ਼ਿਲ੍ਹੇ ‘ਚ 2 ਐਕਟਿਵ ਕੇਸ ਹਨ।

Leave A Reply

Your email address will not be published.