ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਨਵੇਂ ਨੋਟਿਫਿਕੇਸ਼ਨ ਮੁਤਾਬਿਕ ਹੁਣ ਕੋਰੋਨਾ ਦੇ ਰੂਲ ਤੋੜਣ ਤੇ ਚਲਾਨ ਕੀਤੇ ਜਾਣਗੇ। ਜਿਸ ਮੁਤਾਬਿਕ ਇਕਾਂਤਵਾਸ ਤੋੜਨ ‘ਤੇ 500 ਰੁਪਏ, ਕੋਈ ਮਾਸਕ ਨਾ ਪਾਉਣ ‘ਤੇ 200 ਰੁਪਏ ਅਤੇ ਕਿਤੇ ਵੀ ਥੁੱਕਣ ‘ਤੇ 100 ਰੁਪਏ ਜੁਰਮਾਨਾ ਹੋਵੇਗਾ। ਜਾਰੀ ਪੱਤਰ ਵਿੱਚ ਦੱਸਿਆ ਹੈ ਕਿ ਜਿਹੜਾ ਵੀ ਵਿਅਕਤੀ ਕੋਰੋਨਾ ਨੂੰ ਲੈ ਕੇ ਸਾਵਧਾਨੀਆ ਨਹੀਂ ਵਰਤੇਗਾ ਹੁਣ ਉਸ ਨੂੰ ਵੀ ਜੁਰਮਾਨਾ ਦੇਣਾ ਹੋਵੇਗਾ ।
ਇਸ ਤੋਂ ਇਲਾਵਾ ਸਰਕਾਰ ਪਰਫੋਰਮਾਂ ਵੀ ਤਿਆਰ ਕੀਤਾ ਹੋਇਆ ਇਸ ਦੁਆਰਾ ਜੁਰਮਾਨਾ ਵਸੂਲ ਕੀਤਾ ਜਾਵੇਗਾ।