ਪੂਰੇ ਦੇਸ਼ ਵਿਚ ਕੋਰੋਨਾ ਦੀ ਲਾਗ ਤੋਂ ਬਚਾਅ ਲਈ 31 ਮਈ ਤੱਕ ਲਾਕਡਾਊਨ ਜਾਰੀ ਹੈ। ਸਰਕਾਰ ਨੇ ਲਾਕਡਾਊਨ 4 ਦੌਰਾਨ ਕਈ ਰਿਆਇਤਾਂ ਵੀ ਦਿੱਤੀਆ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਜ਼ਿਲ੍ਹਾ ਅਦਾਲਤਾਂ ਵਿਚ ਕੰਮਕਾਜ ਕਿਵੇਂ ਸ਼ੁਰੂ ਹੋਵੇ, ਇਸ ਬਾਰੇ ਹਾਈਕੋਰਟ ਵਿਚ ਸਪੈਸ਼ਲ ਕਮੇਟੀ ਬਣਾਈ ਹੈ।
ਹਾਈ ਕੋਰਟ ਨੇ ਜਸਟਿਸ ਰਾਜੀਵ ਸ਼ਰਮਾ, ਜਸਟਿਸ ਰਾਕੇਸ਼ ਕੁਮਾਰ ਜੈਨ, ਜਸਟਿਸ ਜਸਵੰਤ ਸਿੰਘ, ਜਸਟਿਸ ਦਯਾ ਚੌਧਰੀ, ਜਸਟਿਸ ਰਾਜਨ ਗੁਪਤਾ, ਜਸਟਿਸ ਤੇਜਿੰਦਰ ਸਿੰਘ ਢੀਂਜਸਾ ਅਤੇ ਜਸਟਿਸ ਗੁਰਵਿੰਦਰ ਸਿੰਘ ਗਿੱਲ ਨੂੰ ਸ਼ਾਮਲ ਕਰਦਿਆਂ ਹਾਈ ਕੋਰਟ ਵੱਲੋਂ 7 ਜਸਟਿਸਾਂ ਦੀ ਇਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ।
ਦੱਸਣਯੋਗ ਹੈ ਕਿ ਹਰ ਰੋਜ਼ ਹਾਈ ਕੋਰਟ ਅਤੇ ਜ਼ਿਲ੍ਹਾ ਅਦਾਲਤ ਵਿੱਚ ਹਜ਼ਾਰਾਂ ਲੋਕ ਆਉਂਦੇ ਹਨ। ਕੋਰੋਨਾ ਤੋਂ ਬਚਾਅ ਲਈ ਸੇੋਸ਼ਲ ਡਿਸਟੈਂਸਿੰਗ, ਮਾਸਕ, ਸੈਨੀਟਾਇਜ਼ ਸਾਡੀ ਰੋਜ਼ਮਰ੍ਹਾਂ ਦੀ ਜਿੰਦਗੀ ਦਾ ਹਿੱਸਾ ਬਣ ਚੁੱਕੇ ਹਨ।