ਐਮ.ਐਸ.ਡੀ. ਸਕੂਲ ਵਿਚ ਸਕੂਲੀ ਬੱਚਿਆਂ ਵਲੋਂ ਵਾਤਾਵਰਣ ਨੂੰ ਬਚਾਉਣ ਸਬੰਧੀ ਕੱਢਿਆ ਗਿਆ ਮਾਰਚ

ਗਰੇਟਾ ਥਨਬਰਗ ਦੀ 'ਫਰਾਈਡੇ ਫ਼ਾਰ ਫਿਊਚਰ' ਮੁਹਿੰਮ ਨੂੰ ਦਿੱਤਾ ਭਰਵਾ ਹੁੰਗਾਰਾ

0 999,427
ਬਠਿੰਡਾ, 27 ਸਤੰਬਰ : ਅੱਜ ਬਠਿੰਡਾ ਸ਼ਹਿਰ ਦੇ ਐਮ.ਐਸ.ਡੀ. ਸਕੂਲ ਵਿਚ ਵੱਖ-ਵੱਖ ਸਕੂਲ ਦੇ ਬੱਚਿਆਂ ਵਲੋਂ ਵਾਤਾਵਰਨ, ਪਾਣੀ ਨੂੰ ਬਚਾਉਣ ਅਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਹ ਰੈਲੀ 16 ਸਾਲਾਂ ਦੀ ਵਾਤਾਵਰਣ ਪ੍ਰੇਮੀ ਗਰੇਟਾਂ ਥਨਬਰਗ ਦੇ ਹੱਕ ਵਿਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਕੱਢੀ ਗਈ।
ਬੱਚਿਆਂ ਵਲੋਂ ਇਹ ਰੈਲੀ ਐਮ.ਐਸ.ਡੀ. ਸਕੂਲ ਤੋਂ ਚੱਲ ਕੇ ਮਾਲ ਰੋਡ ਹੁੰਦੇ ਹੋਏ ਧੋਬੀ, ਹਸਪਤਾਲ ਬਜ਼ਾਰ ਰਾਹੀਂ ਹੁੰਦਿਆਂ ਹੋਇਆ ਮੁੜ ਐਮ.ਐਸ.ਡੀ. ਸਕੂਲ ‘ਚ ਹੀ ਆ ਕੇ ਖ਼ਤਮ ਕੀਤੀ। ਰੈਲੀ ਦੌਰਾਨ ਸਕੂਲੀ ਬੱਚਿਆਂ ਦੇ ਹੱਥਾਂ ਵਿਚ ਵਾਤਾਵਰਣ, ਪਾਣੀ ਨੂੰ ਬਚਾਉਣ ਅਤੇ ਪਲਾਸਟਿਕ ਦੇ ਮਨੁੱਖੀ ਸਿਹਤ ਨੂੰ ਹੋਣ ਵਾਲੇ ਨੁਕਸਾਨਾਂ ਬਾਰੇ ਦਰਸਾਉਂਦੀਆਂ ਹੋਈਆਂ ਵੱਖ-ਵੱਖ ਤਰਾ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਸੇਂਟ ਐਂਡਰਿਊ ਯੂਨੀਵਰਸਿਟੀ ਸਕਾਟਲੈਂਡ ਤੋਂ ‘ਸਸਟਨੇਵਲ ਵਿਕਾਸ’ ਦੀ ਮਾਸਟਰ ਡਿਗਰੀ ਪ੍ਰਪਾਤ ਕਰ ਚੁੱਕੀ ਮੰਨਤ ਕੌਰ ਜੋਹਲ ਨੇ ਇਸ ਸਕੂਲੀ ਬੱਚਿਆਂ ਦੀ ਰੈਲੀ ਨੂੰ ਲੀਡ ਕੀਤਾ।
ਇਸ ਤੋਂ ਪਹਿਲਾਂ ਬੱਚਿਆਂ ਨੂੰ ਮੰਨਤ ਕੌਰ ਨੇ ਸੰਬੋਧਨ ਕਰਦਿਆਂ ਗਰੇਟਾਂ ਥਨਬਰਗ ਦੇ ਜੀਵਨ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਬਠਿੰਡਾ ਪੰਜਾਬ ਦਾ ਪਹਿਲਾ ਸ਼ਹਿਰ ਹੈ ਜਿੱਥੇ ਅੱਜ ਗਰੇਟਾਂ ਥਨਬਰਗ ਦੇ ਹੱਕ ‘ਚ ਜਾਗਰੂਕਤਾ ਰੈਲੀ ਕੱਢੀ ਜਾ ਰਹੀ ਹੈ । ਉਨਾ ਬੱਚਿਆਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਅਤੇ ਪਾਣੀ ਬਚਾਉਣ ਦਾ ਹੋਕਾ ਘਰ-ਘਰ ਲੈ ਕੇ ਜਾਣ ਨੂੰ ਕਿਹਾ।
Leave A Reply

Your email address will not be published.