ਮੇਅਰ ,ਨਗਰ ਨਿਗਮ, ਸੀਵਰੇਜ਼ ਬੋਰਡ ਅਤੇ ਤ੍ਰਿਵੇਣੀ ਕੰਪਨੀ ਦੀ ਨਲਾਇਕੀ ਕਾਰਨ 10 ਸਾਲ ਲਾਇਨੋਪਾਰ ਦੇ ਲੋਕਾਂ ਨੂੰ ਸੰਤਾਪ ਭੋਗਣਾ ਪਿਆ-ਜੈਜੀਤ ਜੌਹਲ

ਕੌਂਸਲਰ ਜਗਰਪੂ ਸਿੰਘ ਗਿੱਲ ਅਤੇ ਜੌਹਲ ਦਾ ਆਖਣਾ ਸੀ ਕਿ ਪਹਿਲਾਂ ਇੱਕ ਡੇਢ ਕਿਲੋਮੀਟਰ ਦੀ 24 ਇੰਚੀ ਅਤੇ 12 ਇੰਚੀ ਪਾਈਪ ਲਾਈਨ ਨਾਲ ਪਾਣੀ ਦੀ ਨਿਕਾਸੀ ਹੋ ਰਹੀ ਹੈ। ਪਰ ਹੁਣ ਇਹ ਜੋ ਨਹਿਰ ਦੇ ਬਿਲਕੁਲ ਨਜ਼ਦੀਕ 20 ਇੰਚੀ ਪਾਈਪ ਲਾਈਨ ਹੈ, ਇਸ ਦੇ ਚੱਲਣ ਦੇ ਨਾਲ ਪਾਣੀ ਦੀ ਨਿਕਾਸੀ ਹੋਰ ਵੀ ਜ਼ਿਆਦਾ ਤੇਜ਼ ਹੋ ਜਾਵੇਗਾ।

0 597,798

ਬਠਿਂਡਾ. ਮੇਅਰ ,ਨਗਰ ਨਿਗਮ, ਸੀਵਰੇਜ਼ ਬੋਰਡ ਅਤੇ ਤ੍ਰਿਵੇਣੀ ਕੰਪਨੀ ਦੀ ਨਲਾਇਕੀ ਕਾਰਨ 10 ਸਾਲ ਲਾਇਨੋਪਾਰ ਦੇ ਲੋਕਾਂ ਨੂੰ ਸੰਤਾਪ ਭੋਗਣਾ ਪਿਆ ਹੈ। ਇਹ ਗਲ ਕਾਂਗਰਸੀ ਨੇਤਾ ਜੈਜੀਤ ਜੌਹਲ ਨੇ ਕਹਿ। ਉਹਨਾ ਆਖਿਆ ਹਰ ਗਲ ਤੇ ਮੇਅਰ ਟੈਂਡਰ ਦੀ ਦੂਹਾਈ ਦਿੰਦੇ ਹੈ ਜਦ ਲਾਇਨੋਪਾਰ ਦੇ ਇਸ ਮੁਦੇ ਨੂੰ ਲੈਕੇ ਕਾਂਗਰਸੀ ਵਰਕਰਾਂ ਅਤੇ ਇਲਾਕੇ ਦੇ ਲੋਕਾ ਨੇ ਮੇਅਰ ਨਾਲ ਗਲ ਕੀਤੀ ਤਾਂ ਮੇਅਰ ਨੇ ਫੇਰ ਟੈਂਡਰ ਦਾ ਲਾਰਾ ਲਾਇਆ, ਪਰ ਜਿਵੇ ਕਿ ਵਿੱਤ ਮੰਤਰੀ ਦੀ ਹਦਾਇਤ ਸੀ ਕਿ ਲਾਇਨੋਪਾਰ ਏਰੀਆ ਤੇ ਪਰਸ ਰਾਮ ਨਗਰ ਬਠਿੰਡਾ ਦੀ ਮੁੱਖ ਸੜਕ ‘ਤੇ ਪਾਣੀ ਨਾ ਖੜੇ, ਇਸ ਸਮੱਸਿਆ ਦਾ ਹੱਲ ਕਰਵਾਉਣ ਦੀ ਕੋਸ਼ਿਸ ‘ਚ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿਲ ਅਤੇ ਜੈਜੀਤ ਜੌਹਲ ਬਹਿਮਣ ਪੁਲ ‘ਤੇ ਪੁੱਜੇ। ਇਸ ਦੇ ਨਜ਼ਦੀਕ ਪਾਣੀ ਦੀ ਨਿਕਾਸੀ ਲਈ 20 ਇੰਚੀ ਇੱਕ ਪਾਈਪ ਲਾਇਨ, ਜਿਹੜੀ ਬੰਦ ਪਈ ਸੀ, ਉਹ ਖੁਲਵਾਉਣ ਲਈ ਜੇਸੀਬੀ ਲੈ ਕੇ ਪਹੁੰਚੇ।

 

ਕੌਂਸਲਰ ਜਗਰਪੂ ਸਿੰਘ ਗਿੱਲ ਅਤੇ ਜੌਹਲ ਦਾ ਆਖਣਾ ਸੀ ਕਿ ਪਹਿਲਾਂ ਇੱਕ ਡੇਢ ਕਿਲੋਮੀਟਰ ਦੀ 24 ਇੰਚੀ ਅਤੇ 12 ਇੰਚੀ ਪਾਈਪ ਲਾਈਨ ਨਾਲ ਪਾਣੀ ਦੀ ਨਿਕਾਸੀ ਹੋ ਰਹੀ ਹੈ। ਪਰ ਹੁਣ ਇਹ ਜੋ ਨਹਿਰ ਦੇ ਬਿਲਕੁਲ ਨਜ਼ਦੀਕ 20 ਇੰਚੀ ਪਾਈਪ ਲਾਈਨ ਹੈ, ਇਸ ਦੇ ਚੱਲਣ ਦੇ ਨਾਲ ਪਾਣੀ ਦੀ ਨਿਕਾਸੀ ਹੋਰ ਵੀ ਜ਼ਿਆਦਾ ਤੇਜ਼ ਹੋ ਜਾਵੇਗਾ। ਇਹ ਨਗਰ ਨਿਗਮ, ਸੀਵਰੇਜ਼ ਬੋਰਡ ਅਤੇ ਤ੍ਰਿਵੇਣੀ ਕੰਪਨੀ ਦੀ ਨਲਾਇਕੀ ਹੈ, ਜਿਸ ਕਾਰਨ ਲੋਕਾਂ ਨੂੰ ਸੰਤਾਪ ਭੋਗਣਾ ਪੈ ਰਿਹਾ ਹੈ।

 


ਜਦ ਕਾਂਗਰਸੀ ਵਰਕਰਾਂ ਦੀ ਮੌਜੂਦਗੀ ਚ’ ਜੇ ਸੀ ਬੀ ਨਾਲ ਕੰਮ ਚਲ ਰਿਹਾ ਸੀ ਤਾਂ ਆਕਾਲੀ ਮੇਅਰ 3 ਕੁ ਵਜੇ ਚਲਦੇ ਕੰਮ ਚ’ ਫੋਟੋਆਂ ਖਿਚਵਾੳਣ ਪਹੁੰਚੇ।
ਕਾਂਗਰਸੀ ਵਰਕਰ ਰਾਤ ਤੱਕ ਮੌਕੇ ਤੇ ਮੌਜੂਦ ਰਹਿ ਕੇ ਪਾਇਪ ਦੇ ਕੰਮ ਨੂੰ ਮੁਕੰਮਲ ਕਰਾ ਰਹੇ ਹਨ। ਜੈਜੀਤ ਜੌਹਲ ਨੇ ਦਸਿਆ ਕਿ ਹੁਣ ਜਦ ਇਹ ਪਇਪ ਚਾਲੂ ਹੋ ਜਾਂਦੀ ਹੈ ਤਾਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੋ ਜਾਵੇਗਾ ਅਤੇ ਪਾਣੀ ਬਹੁਤ ਹੀ ਤੇਜ਼ ਗਤੀ ਨਾਲ ਨਿਕਲੇਗਾ।

ੳਧਰ ਆਲਮ ਬਸਤੀ ਚ’ ਇਕ 75 ਐਚ ਪੀ ਅਤੇ 63 ਕੇ ਵੀ ਏ ਦਾ ਜਰਨੇਟਰ ਪਿਛਲੇ ਲੰਬੇ ਸਮੇਂ ਤੋਂ ਬਿਨ ਵਰਤੋਂ ਪਿਆ ਸੀ ,ਇਸ ਆਕਾਲੀ ਮੇਅਰ ਦੀ ਸ਼ਹਿਰ ਦੀ ਪਾਣੀ ਦੀ ਮੁਦੇ ਨੂੰ ਲੈ ਕੇ ਨਲਾਇਕੀ ਦਰਸਾਉਦੀ ਹੈ। ਇਥੇ ਜਿਕਰਯੋਗ ਹੈ ਕਿ ਕਾਂਗਰਸੀ ਕੌਂਸਲਰ ਤੇ ਵਰਕਰ ਲਗਾਤਾਰ ਪਿੲ ਰਹੇ ਮੀਂਹ ਤੇ ਸ਼ਹਿਰ ਚ’ ਪਾਣੀ ਦੀ ਸਮੱਸਿਆ ਨੂੰ ਲੈਕੇ ਚਿੰਤਤ ਹਨ ਅਤੇ ਦਿਨ ਰਾਤ ਮੋਹਲਿਆ ਵਿਚ ਕੰਮ ਕਰ ਰਹੇ ਹਨ।

Leave A Reply

Your email address will not be published.