ਹਾਲੇ ਬਠਿੰਡਾ ਜਿ਼ਲ੍ਹੇ ਵਿਚ ਕਰਫਿਊ ਤੋਂ ਕੋਈ ਛੋਟ ਦੇਣ ਦਾ ਫੈਸਲਾ ਨਹੀਂ ਹੋਇਆ-ਜਿ਼ਲ੍ਹਾ ਮੈਜਿਸਟ੍ਰੇਟ

-ਪਹਿਲਾਂ ਤੋਂ ਜਾਰੀ ਪਾਬੰਦੀਆਂ ਲਾਗੂ, ਲੋਕ ਸਖ਼ਤੀ ਨਾਲ ਕਰਫਿਊ ਦਾ ਕਰਨ ਪਾਲਣ

0 1,000,473

ਬਠਿੰਡਾ. ਜਿ਼ਲ੍ਹਾ ਮੈਜਿਸਟ੍ਰੇਟ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਬਠਿੰਡਾ ਜਿ਼ਲ੍ਹੇ ਵਿਚ ਕਰਫਿਊ ਤੋਂ ਛੋਟ ਦੇਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਹੋਇਆ ਹੈ ਅਤੇ ਫਿਲਹਾਲ ਪਹਿਲਾਂ ਤੋਂ ਲਾਗੂ ਪਾਬੰਦੀਆਂ ਜਿਊਂ ਦੀਆਂ ਤਿਊਂ ਲਾਗੂ ਹਨ।

ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਕਿਹਾ ਕਿ ਸਥਾਨਕ ਹਲਾਤਾਂ ਦੀ ਸਮੀਖਿਆ ਤੋਂ ਬਾਅਦ ਕਰਫਿਊ ਵਿਚ ਢਿੱਲ ਦੇਣ ਸਬੰਧੀ ਯੋਗ ਫੈਸਲਾ ਲਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿਚ ਹੀ ਰਹਿਣ ਅਤੇ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ।

ਉਨ੍ਹਾਂ ਨੇ ਅਪੀਲ ਕੀਤੀ ਕਿ ਸਵੈ ਜਾਬਤੇ ਨਾਲ ਹੀ ਇਸ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਰਫਿਊ ਵਿਚ ਢਿੱਲ ਦਿੱਤੀ ਇਸ ਸਬੰਧੀ ਮੀਡੀਆ ਰਾਹੀਂ ਦੱਸਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਇਸੇ ਤਰਾਂ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ।

Leave A Reply

Your email address will not be published.