ਥਰਮਲ ਦੀਆਂ ਚਿਮਨੀਆਂ ਨੂੰ ਤੋੜਨ ਨਹੀ ਦੇਵਾਂਗੇ, ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਲੋਕਾਂ ਨਾਲ ਵਾਅਦਾਂ ਖਿਲਾਫੀ-ਸਰੂਪ ਚੰਦ ਸਿੰਗਲਾ

ਬਠਿੰਡਾ ਦੇ ਅਵਾਂਮ ਨਾਲ ਧੋਖਾ ਕੀਤਾ - ਸਰੂਪ ਚੰਦ ਸਿੰਗਲਾ, ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ

0 990,080

ਬਠਿੰਡਾ. ਪੰਜਾਬ ਸਰਕਾਰ ਵੱਲੋਂ ਬਠਿੰਡਾ ਦੇ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਤੋੜ ਕੇ ਅਤੇ ਇਸਦੀ ਜਮੀਨ ਦੀ ਨਿਲਾਮੀ ਕਰਨ ਦੇ ਅਧਿਕਾਰ ਪੁੱਡਾ ਨੂੰ ਦੇਣ ਦਾ ਮਾਮਲਾ ਕਾਫੀ ਤੂਲ ਫੜਦਾ ਜਾ ਰਿਹਾ ਹੈ । ਥਰਮਲ ਪਲਾਂਟ ਦੀ ਜਮੀਨ ਨੂੰ ਵੇਚਣ ਦੇ ਖਿਲਾਫੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲ ਕਰਦਿਆਂ ਮੋਰਚਾ ਖੋਲ ਦਿੱਤਾ ਹੈ । ਪਾਰਟੀ ਨੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ ਸ਼੍ਰੀ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਅੱਜ ਰੋਹ-ਭਰਪੂਰ ਮੁਜਾਹਰਾ ਸਥਾਨਿਕ ਭਾਈ ਘਨੱਈਆ ਚੌਕ ਵਿਖੇ ਕੀਤਾ ਗਿਆ ।ਰੋਸ ਮੁਜਾਹਰੇ ਉਪਰੰਤ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਵੀ ਫੁਕਿਆ ਗਿਆ।

ਰੋਸ਼ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਿੰਗਲਾ ਅਤੇ ਅਕਾਲੀ ਆਗੂਆਂ ਨੇ ਕਿਹਾ ਕਿ ਬਠਿੰਡਾ ਦੇ ਵਿਧਾਇਕ ਅਤੇ ਖਜਾਨਾਂ ਮੰਤਰੀ ਪੰਜਾਬ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਲੋਕਾਂ ਨਾਲ ਵਿਸ਼ਵਾਸ-ਘਾਤ ਕੀਤਾ ਹੈ । ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਆਪਣੈ ਚੋਣ ਮੈਨੀਫੈਸਟੋ ਵਿੱਚ ਲੜੀ ਨੰਬਰ 14 ਵਿੱਚ ਵਾਅਦਾ ਕੀਤਾ ਸੀ ਕਿ ਬਠਿੰਡਾ ਦੇ ਥਰਮਲ ਨੂੰ ਬੰਦ ਨਹੀ ਕੀਤਾ ਜਾਵੇਗਾ ਅਤੇ ਬਠਿੰਡਾ ਸ਼ਹਿਰ ਦੀ ਹਰ ਗਲੀ ਵਿੱਚ ਆਪਣੇ ਭਾਸਣ ਕਿਹਾ ਸੀ ਕਿ, ਮੈ ਥਰਮਲ ਦੀਆਂ ਉਦਾਸ ਪਈਆਂ ਚਿਮਨੀਆਂ ਵਿੱਚੋਂ ਧੂੰਆਂ ਨਿਕਲਦਾ ਦੇਖਣਾਂ ਚਾਹੁੰਦਾ ਹਾਂ । ਪਰ ਬਹੁਤ ਅਫaਸੋਸ ਦੀ ਗੱਲ ਹੈ ਕਿ ਥਰਮਲ ਦੀਆਂ ਚਿਮਨੀਆਂ ਦੀ ਬਜਾJੈ ਉਹਨਾਂ ਨੇ ਬਠਿੰਡਾ ਸ਼ਹਿਰ ਦੇ ਲੋਕਾਂ ਦਾ ਹੀ ਧੁਆਂ ਕੱਢ ਦਿੱਤਾ ।ਉਹਨਾ ਕਿਹਾ ਕਿ ਵਿੱਤ ਮੰਤਰੀ ਬਤੌਰ ਵਿਧਾਇਕ ਉਹ ਆਪਣੇ ਸ਼ਹਿਰ ਦੇ ਨਿਲਾਮ ਕੀਤੇ ਜਾ ਰਹੇ ਥਰਮਲ ਪਲਾਂਟ ਦੇ ਵਿਰੋਧ ਵਿੱਚ ਖੜਦੇ ਪਰੰਤੂ ਉਹਨਾਂ ਤਾਂ ਕੈਬਨਿਟ ਦੀ ਮੀਟਿੰਗ ਵਿੱਚ ਪਾਸ ਕੀਤੇ ਮਤੇ ਤੇ ਖੁਦ ਦਸਤਖਤ ਕੀਤੇ ਅਜਿਹਾ ਕਰਕੇ ਵਿੱਤ ਮੰਤਰੀ ਨੇ ਬਠਿੰਡਾ ਦੇ ਅਵਾਂਮ ਨਾਲ ਧੋਖਾ ਕੀਤਾ ਹੈ ।

ਸ਼੍ਰੀ ਸਿੰਗਲਾ ਨੇ ਚੇਤਾਵਨੀ ਦਿੱਤੀ ਕਿ ਬਠਿੰਡਾ ਦੇ ਥਰਮਲ ਨੂੰ ਕਿਸੇ ਵੀ ਕੀਮਤ ਤੇ ਨਿਲਾਮ ਨਹੀ ਹੋਣ ਦਿੱਤਾ ਜਾਵੇਗਾ । ਥਰਮਲ ਦੀਆਂ ਚਿਮਨੀਆਂ ਨੂੰ ਤੋੜਨ ਲਈ ਪੰਜਾਬ ਸਰਕਾਰ ਨੂੰ ਸਾਡੀਆਂ ਲਾਸ਼ਾਂ ਉਪਰੋ ਗੁਜਰਨਾਂ ਪਵੇਗਾ ।ਉਹਨਾਂ ਉੜੀਆਂ ਕਲੌਨੀ ਦੇ ਵਸਨੀਕਾਂ ਨੂੰ ਵੀ ਭਰੋਸਾ ਦੁਵਾਇਆ ਕਿ ਉਹਨਾਂ ਨਾਲ ਕਿਸੇ ਵੀ ਕਿਸਮ ਦਾ ਧੱਕਾ ਨਹੀ ਹੋਣ ਦਿੱਤਾ ਜਾਵੇਗਾ । ਸ਼੍ਰੋਮਣੀ ਅਕਾਲੀ ਦਲ ਹਿੱਕ ਢਾਹ ਕੇ ਉਹਨਾਂ ਦੇ ਨਾਲ ਖੜੇਗਾ । ਉਹਨਾਂ ਕਿਹਾ ਕਿ ਇਹ ਥਰਮਲ ਪਲਾਂਟ ਸ਼੍ਰੀ ਗੁਰੂ ਨਾਨਕ ਦੇ ਜੀ ਦੇ ਨਾਮ ਤੇ ਹੈ, ਗੁਰੂਆਂ ਦੀਆਂ ਨਿਸaਨੀਆਂ ਨੂੰ ਮਿਟਾਉਣ ਵਾਲੇ ਪੰਜਾਬ ਦੇ ਕਾਗਰਸੀ ਸਿਆਸੀ ਨਕਸ਼ੇ ਤੋਂ ਸਦਾ ਲਈ ਮਿਟ ਜਾਣਗੇ । ਉਹਨਾ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਰਾਤਰੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ ।

ਰੋਸ਼ ਮੁਜਾਹਰੇ ਨੂੰ ਸ਼੍ਰੀ ਸਿੰਗਲਾ ਤੋ ਇਲਾਵਾ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਮਕੌਰ ਸਿੰਘ ਮਾਨ, ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਸਰਕਲ ਪ੍ਰਧਾਨ ਮੋਹਨਜੀਤ ਪੁਰੀ, ਸਰਕਲ ਪ੍ਰਧਾਨ ਕੁਲਦੀਪ ਨੰਬਰਦਾਰ,  ਸਾਬਕਾ ਕੋਸਲਰ ਹੰਸਰਾਜ ਮਿੱਠੂ ਅਤੇ ਯੂਥ ਆਗੂ ਪਰਮਪਾਲ ਬਰਾੜ ਨੇ ਸੰਬੋਧਨ ਕੀਤਾ ।ਇਸ ਮੌਕੇ ਹੋਰਨਾਂ ਤੋ ਇਲਾਵਾ ਇਕਬਾਲ ਬਬਲੀ ਢਿੱਲੋ, ਦਲਜੀਤ ਸਿੰਘ ਬਰਾੜ, ਭੁਪਿੰਦਰ ਸਿੰਘ ਭੱਲਰ,ਡਾ.ਓਮ ਪ੍ਰਕਾਸ ਸaਰਮਾਂ ਜਿਲਾ ਪ੍ਰੇਸੱ ਸਕੱਤਰ, ਬੀਬੀ ਜੋਗਿੰਦਰ ਕੌਰ ਖਾਲਸਾ, ਰਾਕੇਸ ਸਿੰਗਲਾ, ਨਿਰਮਲ ਸੰੰਧੂ,ਵਿਜੈ ਕੁਮਾਰ, ਰਾਜਿੰਦਰ ਸਿੰਘ ਮਾਨ,ਗੁਰਬਚਨ ਖੁੰਭਣ, ਹਰਵਿੰਦਰ ਸਰਮਾਂ ਗੰਜੂ, ਜਗਸੀਰ ਬੰਗੀ, ਹਰਜਿੰਦਰ ਸਿੰਦਾ(ਸਾਰੇ ਸਾਬਕਾ ਕੌਸਲਰ) ਸੁਖਦੇਵ ਗੁਰਥੜੀ, ਹੈਪੀ ਠੇਕੇਦਾਰ, ਰੋਸਨ ਗਿਆਨਾਂ, ਮਨਦੀਪ ਸਿੰਘ ਲਾਡੀ, ਯਾਦਵਿੰਦਰ ਸਿੰਘ ਨੀਟਾ, ਹਰਜੀਤ ਸਿਵੀਆਂ, ਨਰਿੰਦਰਪਾਲ ਸਿੰਘ, ਸੁਰਜੀਤ ਸੋਹੀ ਵਕੀਲ, ਸੀਰਾ ਸਿੱਧੂ, ਕੁਲਦੀਪ ਢੱਲਾ,ਸੁਰੇਸ ਚੋਹਾਨ, ਪ੍ਰੇਮ ਗਰਗ, ਗੁਰਪ੍ਰੀਤ ਬੇਦੀ ਅਮ੍ਰਿਤਪਾਲ ਸਰਮਾ, ਅੰਨਦ ਗੁੱਪਤਾ, ਕੁਲਦੀਪ ਕੌਰ ਹਿਤੇਸੀ, ਬਲਵਿੰਦਰ ਸਿੰਘ, ਤੋ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗ,ੂ ਵਰਕਰ ਅਤੇ ਬਠਿੰਡਾ ਸ਼ਹਿਰ ਦੇ ਵਸਨੀਕ ਹਾਜਿਰ ਸਨ ।

Leave A Reply

Your email address will not be published.