ਜਲੰਧਰ ਤੋਂ ਕੈਥੋਲਿਕ ਚਰਚ ਦੇ ਪਾਦਰੀ ਫਾਦਰ ਐਾਥਨੀ ਦੀਆਂ ਕੰਪਨੀਆਂ ਦੇ 6.66 ਕਰੋੜ ਰੁਪਏ ਹੜੱਪਣ ਦੇ ਦੋਸ਼ ‘ਚ ਪੰਜਾਬ ਦੇ ਦੋ ਏ.ਐੱਸ.ਆਈ. ਕੇਰਲ ਪੁਲਿਸ ਵਲੋਂ ਗਿ੍ਫ਼ਤਾਰ

ਦਿਲਚਸਪ ਗੱਲ ਇਹ ਹੈ ਕਿ ਉਕਤ ਪੁਲਿਸ ਅਧਿਕਾਰੀ ਜੋ ਇਸ ਘਟਨਾ ਤੋਂ ਬਾਅਦ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਸਨ, ਕੇਰਲ ਕਿਉਂ ਗਏ ਜੋ ਕਿ ਕ੍ਰਿਸ਼ਚਨ ਬਹੁਮਤ ਵਾਲਾ ਸੂਬਾ ਹੈ ਅਤੇ ਪੰਜਾਬ ਤੋਂ ਜਿਸ ਫਾਦਰ ਐਾਥਨੀ ਦਾ ਪੈਸਾ ਲੁੱਟਿਆ ਸੀ ਉਨ੍ਹਾਂ ਦਾ ਹੈਡਕੁਆਟਰ ਵੀ ਕੇਰਲ 'ਚ ਹੈ | ਇਸੇ ਤਰ੍ਹਾਂ ਆਈ.ਜੀ. ਪੱਧਰ ਦੇ ਅਧਿਕਾਰੀ ਵਲੋਂ ਉਕਤ ਦੋਵਾਂ ਦੀ ਪੁੱਛਗਿਛ ਲਈ ਕੋਚੀ ਜਾਣਾ ਵੀ ਰਹੱਸਮਈ ਹੈ, ਕਿਉਂਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਤੋਂ ਆਮ ਹਾਲਾਤ ਅਨੁਸਾਰ ਪੰਜਾਬ ਲਿਆ ਕੇ ਵੀ ਪੁੱਛਗਿਛ ਹੋ ਸਕਦੀ ਸੀ | ਵਰਨਣਯੋਗ ਹੈ ਕਿ ਪੁਲਿਸ ਵਿਭਾਗ ਵਲੋਂ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ |

0 311,663

ਚੰਡੀਗੜ੍ਹ – ਜਲੰਧਰ ਤੋਂ ਕੈਥੋਲਿਕ ਚਰਚ ਦੇ ਪਾਦਰੀ ਫਾਦਰ ਐਾਥਨੀ ਦੀਆਂ ਕੰਪਨੀਆਂ ਦੇ 6.66 ਕਰੋੜ ਰੁਪਏ ਹੜੱਪਣ ਦੇ ਦੋਸ਼ ‘ਚ ਪੰਜਾਬ ਪੁਲਿਸ ਵਲੋਂ ਨਾਮਜ਼ਦ ਕੀਤੇ ਗਏ ਪਟਿਆਲਾ ਪੁਲਿਸ ਦੇ ਦੋ ਅਸਿਸਟੈਂਟ ਸਬ ਇੰਸਪੈਕਟਰ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਨੂੰ ਕੇਰਲ ਦੀ ਰਾਜਧਾਨੀ ਕੋਚੀ ਦੇ ਇਕ ਹੋਟਲ ‘ਚੋਂ ਅੱਜ ਕੇਰਲ ਪੁਲਿਸ ਵਲੋਂ ਹਿਰਾਸਤ ‘ਚ ਲੈ ਲਿਆ ਗਿਆ | ਪੰਜਾਬ ਪੁਲਿਸ ਵਲੋਂ ਅੱਜ ਸਵੇਰੇ ਕੇਰਲ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਕਤ ਦੋਵੇਂ ਅਧਿਕਾਰੀਆਂ ਦੇ ਕੋਚੀ ਪੁੱਜਣ ਸਬੰਧੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਅਤੇ ਇਨ੍ਹਾਂ ਦੋਵਾਂ ਦੀਆਂ ਫੋਟੋਆਂ ਤੇ ਉਨ੍ਹਾਂ ਸਬੰਧੀ ਲੋੜੀਂਦੀ ਜਾਣਕਾਰੀ ਵੀ ਕੇਰਲ ਪੁਲਿਸ ਨੂੰ ਦੇ ਦਿੱਤੀ ਗਈ ਸੀ |

  • ਜਾਣਕਾਰੀ ਅਨੁਸਾਰ ਕੇਰਲ ਪੁਲਿਸ ਵਲੋਂ ਕੋਚੀ ਦੇ ਹੋਟਲਾਂ ਦੇ ਰਿਕਾਰਡ ਦੀ ਜਾਂਚ ਤੋਂ ਬਾਅਦ ਉਕਤ ਦੋਵਾਂ ਨੂੰ ਇਕ ਹੋਟਲ ‘ਚੋਂ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਪੰਜਾਬ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ | ਪੰਜਾਬ ਪੁਲਿਸ ਦੇ ਇਕ ਬੁਲਾਰੇ ਅਨੁਸਾਰ ਪੁਲਿਸ ਵਿਭਾਗ ਵਲੋਂ ਆਈ.ਜੀ. ਪੱਧਰ ਦੇ ਇਕ ਅਧਿਕਾਰੀ ਪ੍ਰਵੀਨ ਸਿਨਹਾ ਦੀ ਅਗਵਾਈ ‘ਚ ਕੁਝ ਅਧਿਕਾਰੀਆਂ ਨੂੰ ਇਨ੍ਹਾਂ ਦੋਵੇਂ ਭਗੌੜੇ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਲਿਆਉਣ ਤੇ ਕੋਚੀ ਵਿਖੇ ਜਾ ਕੇ ਉਨ੍ਹਾਂ ਦੀ ਪੁੱਛਗਿਛ ਕਰਨ ਲਈ ਕੇਰਲ ਭੇਜਿਆ ਗਿਆ ਹੈ |
  • ਲੇਕਿਨ ਦਿਲਚਸਪ ਗੱਲ ਇਹ ਹੈ ਕਿ ਉਕਤ ਪੁਲਿਸ ਅਧਿਕਾਰੀ ਜੋ ਇਸ ਘਟਨਾ ਤੋਂ ਬਾਅਦ ਆਪਣੀ ਡਿਊਟੀ ਤੋਂ ਗੈਰ-ਹਾਜ਼ਰ ਸਨ, ਕੇਰਲ ਕਿਉਂ ਗਏ ਜੋ ਕਿ ਕ੍ਰਿਸ਼ਚਨ ਬਹੁਮਤ ਵਾਲਾ ਸੂਬਾ ਹੈ ਅਤੇ ਪੰਜਾਬ ਤੋਂ ਜਿਸ ਫਾਦਰ ਐਾਥਨੀ ਦਾ ਪੈਸਾ ਲੁੱਟਿਆ ਸੀ ਉਨ੍ਹਾਂ ਦਾ ਹੈਡਕੁਆਟਰ ਵੀ ਕੇਰਲ ‘ਚ ਹੈ |
  • ਇਸੇ ਤਰ੍ਹਾਂ ਆਈ.ਜੀ. ਪੱਧਰ ਦੇ ਅਧਿਕਾਰੀ ਵਲੋਂ ਉਕਤ ਦੋਵਾਂ ਦੀ ਪੁੱਛਗਿਛ ਲਈ ਕੋਚੀ ਜਾਣਾ ਵੀ ਰਹੱਸਮਈ ਹੈ, ਕਿਉਂਕਿ ਇਨ੍ਹਾਂ ਦੋਵਾਂ ਅਧਿਕਾਰੀਆਂ ਤੋਂ ਆਮ ਹਾਲਾਤ ਅਨੁਸਾਰ ਪੰਜਾਬ ਲਿਆ ਕੇ ਵੀ ਪੁੱਛਗਿਛ ਹੋ ਸਕਦੀ ਸੀ | ਵਰਨਣਯੋਗ ਹੈ ਕਿ ਪੁਲਿਸ ਵਿਭਾਗ ਵਲੋਂ ਜੋਗਿੰਦਰ ਸਿੰਘ ਅਤੇ ਰਾਜਪ੍ਰੀਤ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਵੀ ਐਲਾਨ ਕੀਤਾ ਗਿਆ ਸੀ |
  • ਇਨ੍ਹਾਂ ਦੋਵਾਂ ਵਲੋਂ ਕੁਝ ਦਿਨ ਪਹਿਲਾਂ ਮੁਹਾਲੀ ਦੀ ਇਕ ਅਦਾਲਤ ‘ਚ ਜ਼ਮਾਨਤ ਦੀ ਮੰਗ ਕਰਨ ਲਈ ਅਰਜ਼ੀ ਲਗਾਈ ਗਈ ਸੀ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਪੁਲਿਸ ਵਿਭਾਗ ਵਲੋਂ ਉਨ੍ਹਾਂ ਨੂੰ ਕਦੇ ਵੀ ਪਟਿਆਲਾ ਤੋਂ ਖੰਨਾ ਤਬਦੀਲ ਨਹੀਂ ਕੀਤਾ ਗਿਆ ਅਤੇ ਖੰਨਾ ਪੁਲਿਸ ਪਾਰਟੀ ਵਲੋਂ ਜਲੰਧਰ ਵਿਖੇ ਮਾਰੇ ਛਾਪੇ ‘ਚ ਪਟਿਆਲਾ ਪੁਲਿਸ ਦੀ ਸ਼ਮੂਲੀਅਤ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ |
  • ਦਿਲਚਸਪ ਗੱਲ ਇਹ ਹੈ ਕਿ ਉਕਤ ਘਟਨਾ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਹੈਡਕੁਆਰਟਰ ਵਲੋਂ ਵੀ ਇਹ ਸਪਸ਼ਟ ਕੀਤਾ ਗਿਆ ਸੀ ਕਿ ਇਨ੍ਹਾਂ ਦੋ ਪੁਲਿਸ ਅਧਿਕਾਰੀਆਂ ਦੀ ਖੰਨਾ ਵਿਖੇ ਆਰਜ਼ੀ ਤਾਇਨਾਤੀ ਸਬੰਧੀ ਕੋਈ ਹੁਕਮ ਜਾਰੀ ਨਹੀਂ ਹੋਏ | ਪਰ ਸਰਕਾਰ ਵਲੋਂ ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਦੇ ਉਲਟ ਅਦਾਲਤ ‘ਚ ਇਹ ਬਿਆਨ ਦਿੱਤਾ ਗਿਆ ਸੀ ਕਿ ਉਕਤ ਦੋਵੇਂ ਅਧਿਕਾਰੀ ਛਾਪਾ ਮਾਰਨ ਵਾਲੀ ਪੁਲਿਸ ਪਾਰਟੀ ਦਾ ਹਿੱਸਾ ਸਨ | ਇਨ੍ਹਾਂ ਦੋ ਅਧਿਕਾਰੀਆਂ ਦੀ ਗਿ੍ਫ਼ਤਾਰੀ ਤੋਂ ਬਾਅਦ ਪਾਦਰੀ ਦੇ ਹੜੱਪੇ ਗਏ 6.66 ਕਰੋੜ ਸਬੰਧੀ ਇਹ ਕੇਸ ਕੀ ਕਰਵਟ ਲੈਂਦਾ ਹੈ, ਇਹ ਹੁਣ ਵੇਖਣ ਵਾਲੀ ਗੱਲ ਹੋਵੇਗੀ |
  • ਪੁਲਿਸ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਸੰਕੇਤ ਦਿੱਤਾ ਕਿ ਇਨ੍ਹਾਂ ਦੋਵੇਂ ਅਧਿਕਾਰੀਆਂ ਨੂੰ ਪੰਜਾਬ ਲਿਆਉਣ ‘ਚ ਕੁਝ ਸਮਾਂ ਲੱਗ ਸਕਦਾ ਹੈ | ਇਸ ਕੇਸ ‘ਚ ਭਾਵੇਂ ਇਹ ਤੱਥ ਸਾਹਮਣੇ ਆ ਚੁੱਕਾ ਹੈ ਕਿ ਖੰਨਾ ਪੁਲਿਸ ਵਲੋਂ ਜੋ ਪੈਸਾ ਜਲੰਧਰ ਦੇ ਪਾਦਰੀ ਦੇ ਘਰੋਂ ਚੁੱਕਿਆ ਗਿਆ ਸੀ ਉਸ ਨੂੰ ਬਾਅਦ ਵਿਚ ਝੂਠੀ ਤੇ ਮਨਘੜਤ ਕਹਾਣੀ ਰਾਹੀਂ ਦੁਰਾਹੇ ਦੇ ਨਾਕੇ ਤੋਂ ਜਿਵੇਂ ਫੜਿਆ ਦਿਖਾਇਆ ਗਿਆ ਸੀ, ਉਸ ਨੂੰ ਲੈ ਕੇ ਰਾਜ ਸਰਕਾਰ ਵਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਕਿ ਖੰਨਾ ਪੁਲਿਸ ਵਲੋਂ ਅਸਲ ਤੱਥਾਂ ਨੂੰ ਛੁਪਾ ਕੇ ਇਕ ਮਨਘੜਤ ਕਹਾਣੀ ਅਤੇ ਗਲਤ ਕੇਸ ਕਿਉਂ ਬਣਾਇਆ ਗਿਆ | ਵਰਣਨਯੋਗ ਹੈ ਕਿ ਪੰਜਾਬ ਦੇ ਡੀ.ਜੀ.ਪੀ ਵੀ ਮੰਨ ਚੁੱਕੇ ਹਨ ਕਿ ਪੁਲਿਸ ਦੀ ਉਕਤ ਸਮੁੱਚੀ ਕਾਰਵਾਈ ਉਨ੍ਹਾਂ ਦੀ ਦੇਖ-ਰੇਖ ‘ਚ ਕੀਤੀ ਗਈ |

Leave A Reply

Your email address will not be published.